The Tower of Babel (Genesis 11: 1-9)

ਪੰਜਾਬੀ (Punjabi)

ਨਵੀਂ ਸ਼ੁਰੂਆਤ

  1. ਹੜ ਤੋਂ ਮਗਰੋਂ ਸਾਰੀ ਦੁਨੀਆਂ ਇਕ ਭਾਸ਼ਾ ਬੋਲਦੀ ਸੀ, ਸਾਰੇ ਲੋਕ ਇਕੋ ਸ਼ਬਦ ਬੋਲਦੇ ਸਨ.
  2. ਲੋਕ ਪੂਰਬ ਤੋਂ ਚਲ ਪਏ, ਓਹਨਾਂ ਨੇ ਸ਼ਿਨਾਰ ਦੇ ਦੇਸ਼ ਵਿਚ ਇਕ ਮੈਦਾਨ ਦੀ ਖੋਜ ਕੀਤੀ, ਲੋਕ ਓਥੇ ਰਹਿਣ ਲਈ ਟਿਕ ਗਏ.
  3. ਲੋਕਾਂ ਨੇ ਆਖਿਆ "ਸਾਨੂੰ ਇਟਾਂ ਪ੍ਥਨੀਆਂ ਚਾਹੀਦੀਆਂ ਹਨ, ਅਤੇ ਓਹਨਾਂ ਨੂੰ ਅਗ ਵਿਚ ਤਪਾਉਣਾ ਚਾਹਿਦਾ ਹੈ, ਤਾਂ ਜੋ ਓਹ ਭੂਤ ਪਕੀਆਂ ਹੋ ਜਾਵਣ." ਇਸ ਲਈ ਲੋਕਾਂ ਨੇ ਆਪ੍ਣੇ ਘਰਾਂ ਦੀ ਉਸਾਰੀ ਲਈ ਪਥਰ ਨਹੀਂ ਵਰਤੇ ਸਗੋਂ ਇਟਾਂ ਵਰਤੀਆਂ. ਅਤੇ ਲੋਕਾਂ ਨੇ ਮੋਰ੍ਦਾਰ ਦੀ ਬਜਾਈ ਲੁਕ ਕੀ ਵਰਤੋਂ ਕੀਤੀ.
  4. ਫ਼ੇਰ ਲੋਕਾਂ ਨੇ ਆਖਿਆ, " ਸਾਨੂਂ ਆਪ੍ਣੇ ਲਈ ਸ਼ਹਿਰ ਉਸਾਰਨਾ ਚਾਹਿਦਾ ਹੇ. ਅਤੇ ਸਾਨੂਂ ਇਕ ਅਜਿਹਾ ਬੁਰਜ ਉਸਾਰਨਾ ਚਾਹਿਦਾ ਹੇ ਜਿਹੜਾ ਆਕਾਸ਼ ਨੂਂ ਛੋਹਦਾ ਹੋਵੇ. ਅਸੀਂ ਮਸ਼ਹੂਰ ਹੋ ਜਾਵਾਂਗੇ. ਅਤੇ ਇਹ ਸਾਨੂਂ ਇਕਠਿਆਂ ਰਖੇਗਾ. ਅਸੀਂ ਸਾਰੀ ਧਰਤੀ ਉਤੇ ਨਹੀਂ ਖਿਲਰਾਂਗੇ."
  5. ਖ਼ੁਦਾ ਸ਼ਹਿਰ ਨੂਂ ਅਤੇ ਬਹੁਤ ਉਚੀ ਇਮਾਰਤ ਨੂਂ ਦੇਖਣ ਲਈ ਹੇਠਾਂ ਆ ਗਿਆ. ਖ਼ੁਦਾ ਨੇ ਲੋਕਾਂ ਨੂਂ ਇਹ ਚੀਜ਼ਾਂ ਉਸਾਰਦਿਆਂ ਦੇਖਿਆ.
  6. ਖ਼ੁਦਾ ਨੇ ਆਖਿਆ, " ਇਹ ਲੋਕ ਸਾਰੇ ਹੀ ਇਕੋ ਭਾਸ਼ਾ ਬੋਲਦੇ ਹਨ. ਅਤੇ ਮੈਂ ਦੇਖ ਰਿਹਾ ਹਾਂ ਕਿ ਉਹ ਇਹ ਕਮ ਕਰਨ ਲਈ ਇਕਠੇ ਹੋ ਗਏ ਹਨ. ਇਹ ਤਾਂ ਉਸ ਗਲ ਦੀ ਸਿਰਫ਼ ਸ਼ਰੂਆਤ ਹੀ ਹੈ ਕਿ ਊਹ ਕਿ ਕਰਦੇ ਹਨ. ਛੇਤੀ ਹੀ ਊਹ ਮਨ ਚਾਹੀ ਹਰ ਗਲ ਕਰ ਸਕਣਗੇ .
  7. ਇਸ ਲਈ ਸਾਨੂੰ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਭਾਸ਼ਾ ਨੂਂ ਉਲਝਾ ਦੇਣਾ ਚਾਹੀਦਾ ਹੈ. ਫ਼ੇਰ ਊਹ ਇਕ ਦੂਸਰੇ ਦੀ ਗਲ ਨਹੀਂ ਸਮਝ ਸਕਣਗੇ.
  8. ਇਸ ਲਈ ਖ਼ੁਦਾ ਨੇ ਲੋਕਾਂ ਨੂਂ ਸਾਰੀ ਦੁਨੀਆਂ ਵਿਚ ਖਿੰਡਾ ਦਿਤਾ, ਅਤੇ ਉਹਨਾਂ ਨੇ ਆਪਣੇ ਸ਼ਹਿਰ ਦੀ ਉਸਾਰੀ ਬੰਦ ਕਰ ਦਿਤੀ.
  9. ਇਹੀ ਉਹ ਥਾਂ ਹੇ ਜਿਥੇ ਖ਼ੁਦਾ ਨੇ ਦੁਨੀਆਂ ਦੀ ਭਾਸ਼ਾ ਨੂੰ ਰਲ ਗਭ ਦਿਤਾ. ਇਸ ਲਈ ਉਸ ਥਾਂ ਨੂੰ ਬਾਬਲ ਆਖਿਆ ਜਾਂਦਾ ਹੈ. ਇਸਲਈ ਖ਼ੁਦਾ ਨੇ ਲੋਕਾਂ ਨੂੰ ਉਸ ਥਾਂ ਤੋਂ ਖਿੰਡਾ ਕੇ ਧਰਤੀ ਦੀਆਂ ਹੋਰਨਾਂ ਥਾਵਾਂ ਉਤੇ ਖਿਲਾਰ ਦਿਤਾ.

پنجابی (Punjabi)

نویں شروعات

  1. ہڑ توں مگروں ساری دُنیا دی اک زبان سی، سارے لوک اِک زبان بولدے سن۔
  2. لوک پُورب توں چل پئے، اوہناں نے شنعار دے دیس وچ اِک میدان ملیا، لوک اوتھے رہن لئی ٹِک گئے۔
  3. لوکاں نے آکھیا " سانوں اِٹاں پتھنیاں نیں، تے اوہناں نُوں اگ وچ تپاونا چاہیدا اے، تاں جو اوہ چنگی طرح پکیاں ہو جاون"، ایس لئی لوکاں نے آپنے گھراں دی اُساری لئی پتھر نہیں ورتے سگوں اِٹاں ورتیاں، تے لوکاں نے موردار دی بجائے لُک دی ورتوں کیتی۔
  4. فیر لوکاں نے آکھیا " سانوں آپنے لئی شہر اُسارنا چاہیدا اے، تے سانوں اِک ایہو جہیا بُرج چاہیدا اے جیہڑا اسمان نُوں چھوہندا ہووے، اسیں مشہور ہو جاواں گے، تے اِیہہ سانوں اِکٹھیاں رکھے گا، اسیں ساری دھرتی اُت نہیں کِھلراں گے۔
  5. خدا شہر نوں تے بہت اُچی عمارت نُوں دیکھن لئی ہیٹھا آ گیا، خدا نے لوکاں نُوں ایہہ چیزاں اُساردیاں ویکھیا۔
  6. خدا نے آکھیا " ایہہ لوک سارے ہی اِک بھاشا بولدے نیں، تے میں دیکھ رہیاں ہاں کی اوہ اِک کم کرن لئی اِکٹھے ہو گئے نیں، ایہہ تاںاُس گل دی صرف شرعات ہی ہے کہ اوہ کردے نیں، چھیتی ہی اوہ من چاہی ہر گل کر سکن گے۔
  7. ایس لئی سانوں ہیٹھاں جانا چاہیدا اے تے اوہناں دی زبان نُوں اُلجھا دینا چاہیدا اے۔ فیر اوہ اِک دوسرے دی گل نہیں سمجھ سکن گے۔
  8. ایس لئی خدا نے لوکاں نُوں ساری دُنیا وچ کِھنڈ دِتا، تے اوہناں نے اپنے شہر دی اُساری بند کر دِتی۔
  9. ایہو ای اوہ تھاں اے جِتھے خدا نے دُنیا دی زبان نُوں رلا ملا دِتا، ایس لئی اوس تھاں نُوں بابل آکھیا جاندا اے، ایک لئی خدا نے لوکاں نُوں اوس تھاں توں کِھنڈ کے دھرتی دِیاں ہورناں تھانواں تے کھلار دِتا۔

Shahmukhi version provided by Muhammad Zubair (محمد زبیر)

Transliteration

  1. haṛa to magaroṃ sārī dunīāṃ ika bhāśā tholadī sī, sāre loka iko śathada tholade sana.
  2. loka pūratha to cala pae, ohanāṃ ne śināra de deśa vica ika maidāna dī khoja kītī, loka othe rahiṇa lī ṭika gae.
  3. lokāṃ ne ākhiā "sānūṃ iṭāṃ pthanīāṃ cāhīdīāṃ hana, ate ohanāṃ nūṃ aga vica tapāuṇā cāhidā hai, tāṃ jo oha bhūta pakīāṃ ho jāvaṇa." isa lī lokāṃ ne āpṇe gharāṃ dī usārī lī pathara nahīṃ varate sagoṃ iṭāṃ varatīāṃ. ate lokāṃ ne mordāra dī thajāī luka kī varato kītī.
  4. fera lokāṃ ne ākhiā, " sānūṃ āpṇe lī śahira usāranā cāhidā he. ate sānūṃ ika ajihā thuraja usāranā cāhidā he jihaṛā ākāśa nūṃ chohadā hove. asīṃ maśahūra ho jāvāṃge. ate iha sānūṃ ikaṭhiāṃ rakhegā. asīṃ sārī dharatī ute nahīṃ khilarāṃge."
  5. ḳhudā śahira nūṃ ate thahuta ucī imārata nūṃ dekhaṇa lī heṭhāṃ ā giā. ḳhudā ne lokāṃ nūṃ iha cīj̣āṃ usāradiāṃ dekhiā.
  6. ḳhudā ne ākhiā, " iha loka sāre hī iko bhāśā tholade hana. ate maiṃ dekha rihā hāṃ ki uha iha kama karana lī ikaṭhe ho gae hana. iha tāṃ usa gala dī sirafa śarūāta hī hai ki ūha ki karade hana. chetī hī ūha mana cāhī hara gala kara sakaṇage.
  7. isa lī sānūṃ jāṇā cāhīdā hai ate uhanāṃ dī bhāśā nūṃ ulajhā deṇā cāhīdā hai. fera ūha ika dūsare dī gala nahīṃ samajha sakaṇage.
  8. isa lī ḳhudā ne lokāṃ nūṃ sārī dunīāṃ vica khiṃḍā ditā, ate uhanāṃ ne āpaṇe śahira dī usārī thaṃda kara ditī.
  9. ihī uha thāṃ he jithe ḳhudā ne dunīāṃ dī bhāśā nūṃ rala gabha ditā. isa lī usa thāṃ nūṃ thāthala ākhiā jāṃdā hai. isalī ḳhudā ne lokāṃ nūṃ usa thāṃ to khiṃਡਾ ke dharatī dīāṃ horanāṃ thāvāṃ ute khilāra ditā.

A recording of this text by Asha of Punjabi Hindi Online.com/

[top]


Green Web Hosting - Kualo

You can support this site by Buying Me A Coffee, and if you like what you see on this page, you can use the buttons below to share it with people you know.

 

Talk in Arabic - Learn Egyptian, Iraqi, Levantine, Sundanese, Moroccan, Algerian or Saudi Arabic

If you like this site and find it useful, you can support it by making a donation via PayPal or Patreon, or by contributing in other ways. Omniglot is how I make my living.

 

Note: all links on this site to Amazon.com, Amazon.co.uk and Amazon.fr are affiliate links. This means I earn a commission if you click on any of them and buy something. So by clicking on these links you can help to support this site.

[top]

iVisa.com